ੴ ਸਤਿਗੁਰ ਪ੍ਰਸਾਦਿ ॥
ਮਹਾਤਮ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਲੌਕਿਕ ਰਚਨਾ ਧੁਰ ਕੀ ਬਾਣੀ ਸ੍ਰੀ ਅਕਾਲ ਉਸਤਤ ਸਾਹਿਬ ਵਿਖੇ ਅਕਾਲ ਪੁਰਖ ਦੇ ਨਿਵਾਜੇ ਸ੍ਰੀ ਦਸ਼ਮੇਸ਼ ਪਿਤਾ ਜੀ ਮਾਹਰਾਜ ਨੇ ਸੰਸਾਰ ਦੀ ਲੌਕਿਕ ਬੋਲੀ ਵਿੱਚ ਅਲੌਕਿਕ ਅਕਾਲ ਪੁਰਖ ਦੀ ਉਸਤਤ ਕੀਤੀ ਹੈ ਤਾਂ ਜੋ ਸੰਸਾਰੀ ਮਨੁੱਖ ਵੀ ਇਸ ਪਾਠ ਰਾਂਹੀ ਦੇਸ਼ ਕਾਲ ਦੀਆਂ ਹਦਾਂ ਟੱਪ ਉਸ ਆਨੰਦ ਸਰੂਪ ਅਕਾਲ ਪੁਰਖ ਵਿਚ ਸਮਾ ਕੇ ਸਦੀਵੀ ਅਨੰਦ ਪ੍ਰਾਪਤ ਕਰ ਸਕਣ॥
ਇਹ ਪਵਿੱਤਰ ਬਾਣੀ ਸਾਰੇ ਸੰਸਾਰ ਦੀ ਇਕ ਅਧਿਆਤਮਕ ਨਿਧੀ ਹੈ॥ ਇਸ ਦੇ ਪਾਠ ਅਤੇ ਵਿਚਾਰ ਨਾਲ ਸੰਸਾਰ ਦੀਆਂ ਭਟਕਦੀਆਂ ਰੂਹਾਂ ਨੂੰ ਅਨੰਤ ਸੁਖ ਪ੍ਰਾਪਤ ਹੋਇਆ ਹੈ ਅਤੇ ਹੋ ਰਿਹਾ ਹੈ॥
ਇਹ ਪਵਿੱਤਰ ਬਾਣੀ ਮਾਤਾ ਗੂਜਰੀ ਜੀ ਦ੍ਵਾਰਾ ਗੁਰੂ ਕਲਗੀਧਰ ਜੀ ਨੂੰ ਇਹ ਬੇਨਤੀ ਕਰਨ ਤੇ ਕਿ ਅਸੀ ਸਾਹਿਬਜ਼ਾਦੇਆਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ, ਕਲਗੀਧਰ ਪਾਤਸ਼ਾਹ ਜੀ ਨੇ ਜਮਨਾ ਦੇ ਕੰਡੇ ਸ੍ਰੀ ਪਾੰਉਟਾ ਸਾਹਿਬ ਵਿਖੇ ਉਚਾਰਣ ਕੀਤੀ॥
ਪਹਲੀਆਂ ਚਾਰ ਪੰਗਤੀਆਂ:
ਅਕਾਲ ਪੁਰਖ ਕੀ ਰਛਾ ਹਮਨੈ ॥
ਸਰਬ ਲੋਹ ਕੀ ਰਛਿਆ ਹਮਨੈ ॥
ਸਰਬ ਕਾਲ ਜੀ ਦੀ ਰਛਿਆ ਹਮਨੈ ॥
ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ॥
ਅਪਣੇ ਪਾਵਨ ਪਵਿੱਤਰ ਹਸਤ ਕਮਲਾਂ ਨਾਲ ਲਿਖੀਆਂ ਅਤੇ ਅੱਗੇ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਲਿਖਾਈ॥ ਜਿਸ ਨੂੰ ਪੜ ਸੁਣ ਕੇ "ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈ" ਦੀ ਕਲਾ ਵਰਤਦੀ ਹੈ॥ ਇਸ ਬਾਣੀ ਦਾ ਮਾਤਾ ਸੁੰਦਰੀ ਜੀ ਨਿਤਨੇਮ ਵਿਚ ਪਾਠ ਕਰਦੇ ਰਹੇ, ਸਮਾ ਪਾ ਕੇ ਉਹਨਾ ਦੀ ਪਵਿੱਤਰ ਕੁਖੋਂ ਦਸ਼ਮੇਸ਼ ਪਿਤਾ ਜੀ ਦੇ ਲਾਡਲੇ ਵੀਰ ਬਹਾਦੁਰ ਧਰਮ ਰਛੱਕ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਦਾ ਪ੍ਰਕਾਸ਼ ਹੋਇਆ॥
ਸ੍ਰੀ ਅਕਾਲ ਉਸਤਤ ਦੀ ਬਾਣੀ ਲੋਕ ਪਰਲੋਕ ਦੇ ਸੁਖ ਦੇਣ ਵਾਲੀ ਹੈ॥ ਅਨੇਕਾਂ ਹੀ ਪ੍ਰਾਣੀਆਂ ਨੇ ਇਸ ਬਾਣੀ ਦਾ ਪਾਠ ਕਰ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ ਹਨ॥ ਇਸ ਅਮ੍ਰਿਤਮਈ ਬਾਣੀ ਵਿੱਚੋਂ ਦਸ ਸੁਧਾ ਸ੍ਵਯੇ (ਤ੍ਵਪ੍ਰਸਾਦਿ ਸ੍ਵੈਯੇ) ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਸਮੇ ਪੰਜਾਂ ਪਿਆਰਿਆਂ ਪਾਸੋਂ ਉਚਾਰਨ ਕੀਤੇ ਜਾਂਦੇ ਹਨ॥ ਇਹ ਪਵਿੱਤਰ ਗੁਰਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦ੍ਵਾਰਾ ਰਚਿਤ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 11 ਤੋ 38 ਤਕ ਸੁਭਾਇਮਾਨ ਹੈ॥
ਇਹ ਬਾਣੀ ਪੁਰਾਤਨ ਗੁਰਸਿੱਖਾਂ ਦੇ ਨਿਤਨੇਮ ਵਿੱਚ ਸ਼ਾਮਿਲ ਸੀ॥ ਇਹ ਬਾਣੀ ਤਖ਼ਤ ਸਾਹਿਬਾਨ, ਸਿੱਖ ਸੰਪਰਦਾਵਾਂ, ਨਿਹੰਗ ਸਿੰਘਾਂ ਦੇ ਦਲਾਂ, ਦਮਦਮੀ ਟਕਸਾਲ ਅਤੇ ਸਮੁਚੇ ਗੁਰੂ ਪੰਥ ਖਾਲਸੇ ਵਿੱਚ ਨਿਤਨੇਮ ਅਨੁਸਾਰ ਪੜੀ ਜਾਂਦੀ ਹੈ॥
ਸਾਰੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਏਸ ਪਾਵਨ ਗੁਰਬਾਣੀ ਦਾ ਪਾਠ ਕਰ ਕੇ ਅਪਣਾ ਜੀਵਨ ਸਫਲਾ ਕਰਨ॥
Негізгі бет Музыка Akaal Ustat Paath Sampooran Sri Dasam Granth Saheb
Пікірлер: 497