ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੱਚਖੰਡ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਲੰਗਰ ਸਾਹਿਬ ਵਾਲੇ ਰਾਹ ‘ਤੇ ਸਜੇ ਬਾਜ਼ਾਰ ‘ਚ ਵਾਹਵਾ ਚਹਿਲ ਪਹਿਲ ਰਹਿੰਦੀ। ਦੁਪਹਿਰ ਵੇਲੇ ਗਰਮੀ ਹੋਣ ਕਾਰਨ ਸੰਗਤ ਕਮਰਿਆਂ ‘ਚ ਏਸੀ ‘ਚ ਲੇਟੇ ਮਾਰਦੀ ਤੇ ਆਥਣੇ ਜਿਹੇ ਘੁੰਮਣ ਜਾਂ ਖ਼ਰੀਦਦਾਰੀ ਕਰਨ ਨਿਕਲਦੇ। ਇੱਥੋਂ ਸੰਗਤਾਂ ਆਪਣੇ ਘਰਾਂ ਨੂੰ ਨਿਸ਼ਾਨੀ ਵਜੋਂ ਭਾਂਡੇ ਜਾਂ ਕੱਪੜੇ ਲੈ ਕੇ ਜਾਂਦੇ। ਬੜਾ ਪਾਓ ਮਹਾਰਾਸ਼ਟਰ ਦਾ ਹਰਮਨ ਪਿਆਰਾ ਪਕਵਾਨ ਹੈ। ਗ੍ਰੈਜੂਏਟ ਦੀ ਚਾਹ, ਨਾਨਕਸਰ ਗੁਰਦੁਆਰੇ ਦੇ ਆਲੂਆਂ ਵਾਲੇ ਪਰੌਂਠੇ ਆਦਿ ਵੀ ਸਵਾਦ ਨੇ। ਬਿੱਲਾ ਦੁੱਧ ਵਾਲਾ ਦੀ ਦੁਕਾਨ ਤੋਂ ਗਰਮ ਦੁੱਧ ਜਾਂ ਠੰਡੇ ਸ਼ਕੇ ਪੀਣ ਯੋਗ ਹੁੰਦੇ।
- Күн бұрын
ਹਜ਼ੂਰ ਸਾਹਿਬ ਦੇ ਬਾਜ਼ਾਰ, ਬੜਾ ਪਾਓ, ਗੁੜਾਚੀ ਚਾਏ ਤੇ ਬਿੱਲਾ ਦੁੱਧ ਵਾਲਾ Hazur Sahib Bazaar
- Рет қаралды 1,240
Пікірлер: 4