ਇਕੋ ਰਾਤ ਵਿਚ ਅਣਪਛਾਤੇ ਚੋਰਾ ਨੇ ਦੋ ਟਰਾਂਸਫਾਰਮਰਾ ਵਿਚੋਂ ਸਮਾਨ ਕੀਤਾ ਚੋਰੀ
ਸੰਦੀਪ ਸਿੰਘ ਮਿੱਠੂ, ਪੱਟੀ
ਸਬ ਡਵੀਜ਼ਨ ਪੱਟੀ ਦੇ ਪਿੰਡ ਸਭਰਾ ਵਿਖੇ ਬੀਤੀ 6 ਫਰਵਰੀ ਰਾਤ ਨੂੰ ਦੋ ਟਰਾਂਸਫਾਰਮਰਾ ਵਿਚੋਂ ਅਣਪਛਾਤੇ ਚੋਰਾ ਵਲੋਂ ਸਮਾਨ ਚੋਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੈਕਟਰੀ ਦਿਲਬਾਗ ਸਿੰਘ ਮੈਂਬਰ ਪੰਚਾਇਤ ਅਤੇ ਸੁਖਦੇਵ ਸਿੰਘ ਸੈਕਟਰੀ ਨੇ ਦੱਸਿਆ ਕਿ ਉਹ ਮਿਤੀ 6 ਫਰਵਰੀ ਨੂੰ ਸ਼ਾਮੀ 6-7 ਵਜੇ ਆਪਣੀ ਜ਼ਮੀਨ ਵਿਚ ਪਾਣੀ ਲਗਾ ਕੇ ਗਏ ਸੀ ਤੇ 7 ਫਰਵਰੀ ਨੂੰ ਸਵੇਰੇ ਤੜਕੇ ਆਕੇ ਵੇਖਿਆ ਤਾਂ ਕੋਈ ਅਣਪਛਾਤੇ ਚੋਰਾ ਵਲੋਂ ਸਾਡੇ ਟਰਾਂਸਫਾਰਮਰਾਂ ਵਿਚੋ ਸਮਾਨ ਚੋਰੀ ਹੋ ਚੁੱਕਾ ਸੀ ਤੇ ਟਰਾਂਸਫਾਰਮਰ ਹੇਠਾਂ ਡਿਗੇ ਪਏ ਸੀ ਉਹਨਾਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮੰਗ ਕਰਦੇ ਕਿਹਾ ਕਿ ਪਿਛਲੇ ਕਰੀਬ ਤਿੰਨ ਚਾਰ ਦਿਨਾਂ ਵਿਚ ਕਰੀਬ 10-12 ਟਰਾਂਸਫਾਰਮਰਾਂ ਵਿਚੋ ਸਮਾਨ ਚੋਰੀ ਹੋ ਚੁੱਕਾ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਹੱਥੀਂ ਅਜੇ ਤੱਕ ਕੋਈ ਵੀ ਚੋਰ ਕਾਬੂ ਨਹੀਂ ਆਇਆ ਇਸ ਸਬੰਧੀ ਜਦ ਚੌਕੀ ਸਭਰਾ ਵਿਖੇ ਤਾਇਨਾਤ ਏ ਐਸ ਆਈ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਰਾ ਦੀ ਭਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ #News. #Cmbhagwantman
Негізгі бет ਇਕੋ ਰਾਤ ਚ ਚੋਰਾਂ ਨੇ ਦੋ ਟਰਾਂਸਫਾਰਮਰਾ ਵਿਚੋਂ ਸਮਾਨ ਕੀਤਾ ਚੋਰੀ , ਪੁਲਿਸ ਜਾਂਚ ਚ ਛੁੱਟੀ
Пікірлер