'ਦੀਪ ਬਾਈ' ਕਿਹਾ ਕਰਦਾ ਸੀ
"ਆਪਣੇ ਕਿਰਦਾਰਾਂ 'ਚ ਤਾਂ ਵਾਪਸ ਚੱਲੀਏ ਯਾਰ"
ਪਹਿਲਾਂ ਹੀ ਦੱਸ ਦਿਆਂ ਕਿ ਮੈਂ ਕੋਈ ਬਹੁਤਾ ਸਿਆਣਾ, ਪੜ੍ਹਿਆ-ਲਿਖਿਆ ਜਾਂ ਬੁੱਧੀਜੀਵੀ ਨਹੀਂ ਜੋ ਕੌਮੀ ਮਸਲਿਆਂ ਤੇ ਆਪਣੇ ਕੋਈ ਵਿਚਾਰ ਰੱਖਾਂ। ਜਿੰਨਾ ਕੁ ਬਾਈ Deep Sidhu ਨਾਲ ਵਿਚਾਰ ਕਰਕੇ ਜਾਣਿਆ-ਸਮਝਿਆ ਹੈ, ਉਨੀ ਕੁ ਗੱਲ ਕਰਦਾ ਹਾਂ।
ਦੇਸ-ਕੌਮ ਤੇ ਬੁੱਧੀਜੀਵੀ ਵਰਗ ਸਫਿਆਂ ਦੇ ਸਫ਼ੇ ਸਮੱਸਿਆਵਾਂ ਅਤੇ ਸੁਝਾਵਾਂ ਨਾਲ ਭਰ ਕੌਮ ਨੂੰ ਭੰਬਲਭੂਸੇ ਵਿੱਚ ਪਾਉਣ ਦਾ ਕੰਮ ਪੂਰਾ ਕਰਦੇ ਹਨ।
ਵਾਹਿਗੁਰੂ ਨੇ ਥੋੜ੍ਹੀ-ਬਹੁਤ ਜਿੰਨੀ ਕੁ ਮੱਤ ਬਖਸ਼ੀ ਹੈ ਉਸ ਹਿਸਾਬ ਨਾਲ ਛੋਟੀ ਜਿਹੀ ਸਲਾਹ ਮੇਰੀ ਸਿੱਖ ਕੌਮ ਦਾ ਹਿੱਤ ਚਾਹੁਣ ਵਾਲਿਆਂ ਮੇਰੇ ਵੀਰਾਂ ਨੂੰ ਇਹ ਹੈ ਕਿ ਜਿਸ ਦਿਨ ਅਸੀਂ ਆਪਣੇ 'ਕਿਰਦਾਰਾਂ' ਨੂੰ ਦੁਬਾਰਾ ਉਸ ਪੱਧਰ ਤੱਕ ਲੈ ਜਾਵਾਂਗੇ ਕਿ...ਭਵਿੱਖ ਵਿੱਚ ਵੀ ਜਦ ਕੋਈ 'ਨਾਦਿਰ' ਕਿਸੇ 'ਜਕਰੀਏ' ਨੂੰ ਪੁੱਛੇ ਕਿ "ਸਿੰਘ ਕੌਣ ਹਨ?" ਤਾਂ ਜ਼ਕਰੀਆ ਕੁੱਝ ਇਨ੍ਹਾਂ ਹੀ ਲਫਜ਼ਾਂ ਵਿੱਚ ਸਾਡੇ ਕਿਰਦਾਰਾਂ ਨੂੰ ਬਿਆਨ ਕਰੇ...ਉਸ ਦਿਨ ਸਾਡੀ ਕੌਮ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਅਤੇ ਅਸੀਂ ਉਸ ਦਿਨ ਹਮ ਰਾਖਤ ਪਾਤਸ਼ਾਹੀ ਦਾਵਾ ਦਾ ਸੰਕਲਪ ਪੂਰਾ ਕਰਨ ਦੇ ਲਾਇਕ ਹੋ ਜਾਵਾਂਗੇ...
ਉਦੋਂ ਸਮੇਂ ਦੀ ਮੰਗ ਪਾਤਸ਼ਾਹੀ ਲਈ ਸਿਰ ਦੇਣ ਦੀ ਸੀ ਜੋ ਸਾਡੇ ਪੁਰਖਿਆਂ ਨੇ ਬੜੀ ਸ਼ਾਨ ਨਾਲ ਦਿੱਤੇ ਪਰ ਹੁਣ ਸਮੇਂ ਦੀ ਮੰਗ ਹੈ ਕਿ ਅਸੀਂ ਸਿਰ ਜੋੜ ਕੇ ਬੈਠੀਏ...
Негізгі бет January 9, 2024
Пікірлер