ਵਿਧਾਤੇ ਨੇ ਜੋ ਕੁਝ ਤੇ ਜਿਤਨਾ ਕੁਝ ਮਸਤਕ ਦੇ ਲੇਖਾਂ ਵਿੱਚ ਲਿਖ ਦਿੱਤਾ ਹੋ ਮਿਲਨਾ ਓਹੀ ਹੈ ਤੇ ਓਨਾ ਹੀ ਹੈ ਸ਼ਿਕਾਇਤਾਂ ਸ਼ਿਕਵੇ ਕਰਨੇ ਬੰਦ ਕਰੋ ਭਾਈ
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਰਾਜ
ਮਿਲਦਾ ਓਹੀ ਹੈ ਤੇ ਓਨਾ ਹੀ ਹੈ ਜੋ ਲੇਖਾਂ ਵਿੱਚ ਲਿਖਿਆ ਹੈ, ਗੁਰੂ ਹੁਕਮ ਮੰਨਣ ਨੂੰ ਕਹਿੰਦਾ ਹੈ, ਓਹ ਲੇਖਾਂ ਤੋਂ ਵਧ ਕਿਵੇਂ ਦੇ ਦਵੇਗਾ ਇਹ ਤਾਂ ਗੁਰਮਤਿ ਨਾ ਹੋਈ
ਅਸੀਂ ਸਮੇ ਦੀ ਤਾਬ ਨਹੀ ਝਲ ਪਾਉਂਦੇ ਤੜਫਣ ਲਗ ਪੈਂਦੇ ਹਾਂ ਤੇ ਅਰਦਾਸਾਂ ਕਰਦੇ ਹਾਂ ਸੱਚੇ ਮਨੋ ਕਿ ਮਾਹਰਾਜ ਹੁਣ ਔਖੇ ਦਿਨ ਕਟ ਦਿਓ ਸੁਖਾਲਾ ਕਰਦਿਓ ਸਬ ਕੁਝ
ਗੁਰੂ ਅਰਦਾਸ ਸੁਣਦਾ ਵੀ ਹੈ ਤੇ ਦਾਤਾਂ ਦਿੰਦਾ ਵੀ ਹੈ
ਪਰ ਜਿਸ ਦਾਤ ਦੀ ਪ੍ਰਾਪਤੀ ਹੋਣ ਨੂੰ ਚਿਰ ਹੁੰਦਾ ਯਾ ਮਾੜੇ ਕਰਮਾ ਕਰਕੇ ਕੋਈ ਅੜਕ ਪਈ ਹੁੰਦੀ ਐ ਓਹਨਾ ਅੜਚਨਾ ਨੂੰ ਝਾੜ ਦਿੰਦਾ ਤੇ ਦਾਤਾਂ ਬਖਸ਼ ਦਿੰਦਾ
ਜਿਵੇਂ ਸਮਝ ਲਵੋ ਚੰਗੇ ਤੇ ਮਾੜੇ ਕਰਮਾ ਦੀਆਂ ਗੁੰਜਲਾਂ ਸੁਲਝਾਕੇ ਸਿੱਧੀਆਂ ਕਰ ਦਿੰਦਾ ਤੇ ਚੰਗੇ ਕਰਮ ਮੁਹਰੇ ਲਿਆ ਦਿੰਦਾ, ਕਿਉਂਕਿ ਤੁਸੀ ਅਰਦਾਸਾਂ ਕੀਤੀਆਂ ਸੀ ਮੰਨਤਾਂ ਮੰਨੀਆਂ ਸੀ
ਚੰਗੇ ਕਰਮਾ ਦਾ ਫਲ ਜੀਉਂਦੇ ਜਾਗਦੇ ਦੇ ਦਿੰਦਾ, ਮਾੜੇ ਕਰਮ ਸੁਪਨਿਆਂ ਵਿੱਚ ਹੀ ਕਟਾ ਦਿੰਦਾ
ਸਮਰੱਥ ਗੁਰੂ ਪਾਸ ਬੜੀਆਂ ਜੁਗਤਾਂ ਨੇ ਦਾਤਾਂ ਦੇਣ ਦੀਆਂ
ਪਰ ਦਿੰਦਾ ਓਹੀ ਹੈ ਜੋ ਕਰਮਾ ਵਿੱਚ ਲਿਖਿਆ ਜਿੰਨਾ ਕੁ ਕਰਮਾਂ ਵਿੱਚ ਲਿਖਿਆ
Негізгі бет Khalsa Mahima Sawaiya - Sri Dasam Granth Saheb - Guru Gobind Singh Ji- Giani Sher Singh Ji Budha Dal
Пікірлер: 4