ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਟੀਵਾਲਾ
ਉਸਤਾਦ ਖੁੱਸੀ ਮੁਹੰਮਦ ਕੱਵਾਲ ਅਤੇ ਕੁਲਦੀਪ ਮਾਣਕ ਦੀ ਯਾਦ ਚ ਸੱਭਿਆਚਾਰਕ ਮੇਲਾ ਕਰਵਾਇਆ
ਮਸ਼ਹੂਰ ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਅਤੇ ਉਹਨਾਂ ਦੇ ਜਨਾਬ ਖੁਸ਼ੀ ਮੁਹੰਮਦ ਕਵਾਲ ਜੀ ਦੀ ਯਾਦ ਨੂੰ ਸਮਰਪਿਤ ਮੇਲਾ ਸ੍ਰੀ ਕੁਲਦੀਪ ਮਾਣਕ ਦੇ ਸਗਿਰਦ ਪੰਜਾਬੀ ਪ੍ਰਸਿੱਧ ਗਾਇਕ ਦਵਿੰਦਰ ਦਿਆਲਪੁਰੀ ਅਤੇ ਪੱਤਰਕਾਰ ਰਣਜੀਤ ਸਿੰਘ ਢਿੱਲੋਂ ਜਿਲ੍ਹਾ ਇੰਚਾਰਜ ਰੋਜ਼ਾਨਾ ਅਜੀਤ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਕਰਾਇਆ ਗਿਆ । ਇਸ ਮੇਲੇ ਦੀ ਸ਼ੁਰੂਆਤ ਪਿੰਡ ਵਾਸੀਆਂ ਅਤੇ ਗਾਇਕ ਦਵਿੰਦਰ ਦਿਆਲਪੁਰੀ ਨੇ ਆਪਣੇ ਦਾਦਾ ਗੁਰੂ ਜਨਾਬ ਖੁਸ਼ੀ ਮੁਹੰਮਦ ਕਵਾਲ ਦੀ ਮਜਾਰ ਤੇ ਚਾਦਰ ਦੀ ਰਸਮ ਅਦਾ ਕਰਕੇ ਕੀਤੀ । ਇਸ ਮੌਕੇ 'ਤੇ ਪੱਤਰਕਾਰ ਰਣਜੀਤ ਸਿੰਘ ਢਿੱਲੋਂ ਨੇ ਆਪਣੇ ਪਿੰਡ ਵਾਸੀਆਂ ਅਤੇ ਪਹੁੰਚੇ ਹੋਏ ਕਲਾਕਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ 'ਤੇ ਸ੍ਰੀ ਕੁਲਦੀਪ ਮਾਣਕ ਦੇ ਸਪੁੱਤਰ ਯੁੱਧਵੀਰ ਮਾਣਕ ਨੇ ਵਿਸ਼ੇਸ਼ ਤੋਰ'ਤੇ ਆਪਣੇ ਪਿਤਾ ਦਾ ਹਿੱਟ ਗੀਤ "ਤੇਰੇ ਟਿੱਲੇ ਤੋਂ ਸੂਰਤ ਦਿਹਦੀ ਹੀਰ ਦੀ" ਗਾ ਕੇ ਲੋਕਾਂ ਦਾ ਮਨ ਜਿੱਤਿਆ । ਇਸ ਮੌਕੇ ਦੂਰ-ਦੁਰਾਡੇ ਤੋਂ ਆਏ ਕਲਾਕਾਰਾਂ ਪਰਮਜੀਤ ਧੰਜਲ, ਭਿੰਦੇ ਸ਼ਾਹ ਰਾਜੋਵਾਲੀਆ, ਭੋਲਾ ਯਮਲਾ, ਇੰਦਰਜੀਤ ਮੁਕਤਸਰੀ, ਜੱਸੀ ਬਾਬਾ ਆਦਿ ਨੇ ਹਾਜ਼ਰੀ ਲਵਾਈ । ਇਸ ਮੌਕੇ 'ਤੇ ਗਾਇਕ ਦਵਿੰਦਰ ਦਿਆਲਪੁਰੀ ਦਾ ਗੀਤ ਵੀ ਫ਼ਰਮਾਇਆ ਗਿਆ । ਇਸ ਮੌਕੇ 'ਤੇ ਗਾਇਕ ਦਵਿੰਦਰ ਦਿਆਲਪੁਰੀ ਨੇ ਕਿਹਾ ਕਿ ਮੇਰੇ ਮਨ ਦਾ ਲੰਮੇ ਸਮੇਂ ਚਾਅ ਸੀ ਕਿ ਮੈਂ ਆਪਣੇ ਉਸਤਾਦ ਕੁਲਦੀਪ ਮਾਣਕ ਦਾ ਮੇਲਾ ਆਪਣੇ ਦਾਦਾ ਗੁਰੂ ਉਸਤਾਦ ਖੁਸ਼ੀ ਮੁਹੰਮਦ ਦੇ ਪਿੰਡ ਭੁੱਟੀਵਾਲਾ ਵਿਖ਼ੇ ਕਰਵਾਵਾਂ ਜੋ ਅੱਜ ਪੂਰਾ ਹੋਇਆ ਹੈ ।
Негізгі бет ਕੁਲਦੀਪ ਮਾਣਕ ਤੇ ਉਸਤਾਦ ਖੁਸ਼ੀ ਮੁਹੰਮਦ ਦੀ ਯਾਦ ਚ ਭੁੱਟੀਵਾਲਾ ਵਿੱਚ ਮੇਲਾ Kuldeep Manak Yudhveer Manak #Muktsar
Пікірлер: 6