ਪਿਆਰੀ ਸਾਧ ਸੰਗਤ ਜੀਓ ਇਹ ਸਮਾਗਮ 27 ਨਵੰਬਰ 2011 ਨੂੰ ਰਾਜ਼-ਤੀਰਥ ਪੁਸ਼ਕਰ (ਰਾਜ਼ਸਥਾਨ) ਵਿਖੇ ਦਾ ਹੈ ਜੋ ਕਿ ਧੰਨ ਧੰਨ ਸ਼੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸ਼੍ਰੀ ਸਿੱਧਸਰ-ਸਿਹੌੜਾ ਸਾਹਿਬ ਜੀ ਦੇ ਹੁਕਮ ਅਨੁਸਾਰ ਰਾਜ਼ਸਥਾਨ ਦੇ ਬਹੁਤ ਹੀ ਪਿਆਰੇ ਸੇਵਕ ਫ਼ਤਹਿ ਸਿੰਘ ਜੀ ਦੀ ਦੇਖ-ਰੇਖ ਵਿੱਚ ਰਚਾਇਆ ਗਿਆ ਸੀ। ਸਭ ਤੋਂ ਪਹਿਲਾਂ ਰਾਜਸਥਾਨ ਦੀ ਸੰਗਤ ਵਲੋਂ ਕੀਰਤਨ ਗਾਇਨ ਕੀਤਾ ਗਿਆ ਅਤੇ ਨਾਲ-ਨਾਲ ਸੇਵਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਉਪਰੰਤ ਮਹਾਰਾਜ ਜੀਆਂ ਨੇ ਆਈਆਂ ਸੰਗਤਾਂ ਨੂੰ ਆਪਣੇ ਰੱਬੀ ਬਚਨਾਂ ਨਾਲ ਨਿਹਾਲ ਕਰਿਆ। ਇਸ ਤੋਂ ਬਾਅਦ ਮਹਾਰਾਜ ਜੀ ਨੂੰ ਬਹੁਤ ਹੀ ਪਿਆਰ ਨਾਲ ਇੱਕ ਰੱਥ-ਬੱਘੀ ਵਿੱਚ ਬਿਠਾ ਕੇ ਪੁਸ਼ਕਰ ਸ਼ਹਿਰ ਵਿੱਚ ਦੀ ਲਿਜਾਇਆ ਗਿਆ ਅਤੇ ਫਿਰ ਧੰਨ ਧੰਨ ਮਾਤਾ ਸ਼੍ਰੀ ਗਾਇਤ੍ਰੀ ਜੀ ਦੇ ਮੰਦਿਰ ਜੋ ਕਿ ਇੱਕ ਉੱਚੀ ਪਹਾੜੀ ਉੱਤੇ ਸਥਿੱਤ ਹੈ ਉਸ ਦੇ ਦਰਸ਼ਨਾਂ ਲਈ ਮਹਾਰਾਜ ਜੀ ਦੇ ਨਾਲ ਸੰਗਤ ਰਵਾਨਾ ਹੋਈ ਜਿੱਥੇ ਜਾ ਕੇ ਮਹਾਰਾਜ ਜੀ ਨੇ ਆਪਣੇ ਪਵਿੱਤਰ ਕਰ -ਕਮਲਾਂ ਨਾਲ ਸ਼੍ਰੀ ਗਾਇਤ੍ਰੀ ਮੰਦਿਰ ਜੀ ਦਾ ਪੁਨਰ-ਉਦਘਾਟਨ ਕਰਿਆ।
Негізгі бет ਪੁਸ਼ਕਰ (ਰਾਜ਼ਸਥਾਨ) ਦਾ ਸਮਾਗਮ (2011) Full Video। Sant Baba Balwant Singh ji Sidhsar-Sihora Sahib ji
Пікірлер: 16