RABB DA ROOP || ਮਾਵਾਂ || HARJIT SRAO ||
About this song:-
ਇਹ ਰੱਬ ਦਾ ਰੂਪ ਗੀਤ ਮੈਂ 2017 ਵਿਚ ਲਿਖਿਆ ਸੀ, ਅਤੇ ਉਸ ਤੋਂ ਕੁਛ ਟਾਈਮ ਬਾਅਦ ਹੀ ਮੈ ਇਸ ਗੀਤ ਦਾ ਮਿਊਜ਼ਿਕ ਬਣਾ ਕੇ ਰਿਕਾਰਡ ਕਰ ਲਿਆ ਸੀ, ਸਭ ਤੋਂ ਪਹਿਲਾ ਮੈਂ ਆਪਣੀ ਮਾਂ ਨੂੰ ਸੁਣਾਇਆ, ਉਹ ਚੁੱਪ ਕੀਤੀ ਨੀਵੀ ਪਾਕੇ ਗੀਤ ਸੁਣਦੀ ਰਹੀ ਅਤੇ ਕਈ ਵਾਰ ਗੀਤ ਸੁਣਾਉਣ ਲਈ ਕਹਿੰਦੀ ਹੁੰਦੀ ਸੀ, ਉਹ ਕੁਛ ਨਾ ਬੋਲਦੀ ਬਸ "ਵਾਹਿਗੁਰੂ" ਕਹਿ ਕੇ ਚੁੱਪ ਕਰ ਜਾਂਦੀ, ਮੇਰੇ ਲਈ ਮੇਰੀ ਮਾਂ ਰੱਬ ਦਾ ਰੂਪ ਸੀ ,ਮੈ ਅੱਜ ਜੋ ਵੀ ਹਾਂ ਆਪਣੀ ਮਾਂ ਦੀਆਂ ਦੁਆਂਵਾਂ ਕਰਕੇ ਹਾਂ ,
ਅੱਜ ਉਹ ਸਾਡੇ ਵਿਚ ਨਹੀਂ ਹੈ, ਮੈਂ ਕਈ ਵਾਰ ਸੋਚਦਾ ਕੇ ਜੇ ਰੱਬ ਕੁਛ ਸਮੇਂ ਲਈ ਮਾਂ ਨੂੰ ਦੋਬਾਰਾ ਸਾਡੇ ਵਿੱਚ ਭੇਜ ਦੇਵੇ ਤਾ ਮੈਂ..... ਦੁਨੀਆਂ ਦੀ ਹਰੇਕ ਖੁਸ਼ੀ ਮਾਂ ਦੇ ਕਦਮਾਂ ਵਿੱਚ ਲਿਆ ਕੇ ਰੱਖ ਦੇਵਾਂ, ਮੇਰੇ ਕਰਕੇ ਜੇ ਕਿਸੇ ਨਿਕੀ ਜਿਹੀ ਗੱਲ ਤੋਂ ਵੀ ਮਾਂ ਦਾ ਦਿਲ ਦੁਖਿਆ ਹੋਵੇ ਤਾ ਮੈਂ ਉਸ ਦੇ ਪੈਰ ਧੋ ਧੋ ਮਾਫੀਆਂ ਮੰਗਾ | ਪਰ ਉਹ ਹੁਣ ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਚਲੀ ਗਈ..
ਮੰਗਦਾ ਹਾਂ ਇਹੋ ਮੰਨਤ ਕਿ ,
ਫਿਰ ਏਹੀ ਜਹਾਨ ਮਿਲੇ,,
ਏਹੀ ਗੋਦ ਮਿਲੇ..
ਤੇ ਫਿਰ ਏਹੀ ਮਾਂ ਮਿਲੇ..... |
ਸੋ ਭਰਾਵੋ' ਰੱਬ ਦੇ ਰੂਪ "ਮਾਂ" ਦਾ ਸਤਿਕਾਰ ਕਰੋ, ਬਾਅਦ ਵਿਚ ਉਸਦੇ ਨਾਮ ਦੀ ਰੋਟੀ ਖਵਾਉਣ ਦਾ ਕੋਈ ਮਤਲਬ ਨਹੀਂ, ਬਾਅਦ ਵਿਚ ਤਾ ਸਿਵਾਏ ਪਛਤਾਵੇ ਦੇ ਹੋਰ ਕੁਛ ਨੀ ਹੁੰਦਾ.
"ਮਾਵਾਂ ਨੂੰ ਸਮਰਪਿਤ ਇਹ ਗੀਤ "
Song :- RABB DA ROOP ( Mothers) (ਮਾਵਾਂ)
Singer :- HARJIT SRAO
Music :- HARJIT SRAO
Lyrics :- HARJIT SRAO
#harjit #harjitsrao #singerharjitsrao #musicharjitsrao #songs2024 #bestsongs #punjabisongs2024 #newpunjabisongs #latespunjabisongs2024 # sadsongs2024 #beatsongs2024 #bhangrasongs2024 #rabbdaroop #maavan #ਮਾਵਾਂ #mothersday #mothers
Like | Share | Subscribe with Love @harjitsrao
Contact:- music.harjitsrao@gmail.com
Негізгі бет RABB DA ROOP (Audio Song) || ਮਾਵਾਂ || HARJIT SRAO || Latest punjabi song 2024
Пікірлер: 29