#achievehappily #gurikbalsingh #pixilarstudios #children #stress
ਹਰ ਕੋਈ ਇਹ ਸੋਚਦਾ ਹੈ ਕਿ ਬਚਪਨ ਦੇ ਦਿਨ ਬੇਫ਼ਿਕਰੇ ਤੇ ਤਣਾਅ ਤੋਂ ਮੁਕਤ ਹੁੰਦੇ ਹਨ। ਪਰ ਅਸਲ ਵਿੱਚ ਬੱਚੇ ਵੀ ਤਣਾਅ ਵਿੱਚ ਓਨਾ ਹੀ ਆ ਸਕਦੇ ਹਨ ਜਿੰਨਾ ਕਿ ਕੋਈ ਬਾਲਗ, ਅਤੇ ਕਈ ਵਾਰੀ ਦੋਵਾਂ ਦੇ ਕਾਰਨ ਵੀ ਇੱਕੋ ਜਿਹੇ ਹੋ ਸਕਦੇ ਹਨ। ਇਸ ਕਰਕੇ ਇਹ ਜ਼ਰੂਰੀ ਹੈ ਕਿ ਇਸ ਗੱਲ ਦੀ ਪਛਾਣ ਕੀਤੀ ਜਾਵੇ ਕਿ ਤੁਹਾਡਾ ਬੱਚਾ ਤਣਾਅ ਕਦੋਂ ਤੇ ਕਿਉਂ ਮਹਿਸੂਸ ਕਰ ਰਿਹਾ ਹੈ। ਇਸ ਬਾਰੇ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ 'ਚ ਕੁਝ ਅਜਿਹਾ ਹੋ ਰਿਹਾ ਹੋਵੇ, ਜਿਸ ਤੋਂ ਉਸ ਤੋਂ ਨਿਰਾਸ਼ਾ ਤੇ ਤਣਾਅ ਮਹਿਸੂਸ ਹੋ ਰਿਹਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਇਸੇ ਕਰਕੇ ਉਸ ਦੇ ਵਤੀਰੇ, ਉਸ ਦੇ ਸੁਭਾਅ ਵਿੱਚੋਂ ਬਦਲਾਅ ਦਾ ਪ੍ਰਗਟਾਵਾ ਹੋ ਰਿਹਾ ਹੋਵੇ, ਅਤੇ ਤੁਸੀਂ ਇਸ ਨੂੰ ਸਿਰਫ਼ ਇਹ ਸੋਚ ਕੇ ਅਣਗੌਲਿਆ ਕਰ ਦਿੱਤਾ ਹੋਵੇ ਕਿ ਉਹ ਸਿਰਫ਼ ਮੌਸਮੀ ਜਾਂ ਨਿੱਜੀ ਕਾਰਨਾਂ ਕਰਕੇ ਆਲਸੀ ਹੋ ਰਿਹਾ ਹੈ। ਬੱਚਾ ਕਈ ਵਾਰੀ ਚੁਣੌਤੀਪੂਰਨ ਮਾਨਸਿਕ ਹਾਲਾਤਾਂ ਨਾਲ ਜੂਝ ਰਿਹਾ ਹੁੰਦਾ ਹੈ, ਤੇ ਉਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ ਤੋਂ ਬਾਹਰ ਨਿੱਕਲਣ ਲਈ ਕੀ, ਕਿੱਥੋਂ ਅਤੇ ਕਿਵੇਂ ਸ਼ੁਰੂ ਕਰਨਾ ਹੈ। ਇਸ ਵੀਡੀਓ 'ਚ ਬੱਚਿਆਂ ਦੇ ਜੀਵਨ ਨਾਲ ਜੁੜੇ ਤਣਾਅ ਬਾਰੇ ਵੱਖੋ-ਵੱਖ ਪੱਖਾਂ 'ਤੇ ਚਾਨਣ ਪਾਇਆ ਗਿਆ ਹੈ, ਜਿਸ ਨਾਲ ਤੁਸੀਂ ਇਸ ਮੁਸ਼ਕਿਲ ਨਾਲ ਨਜਿੱਠਣ ਵਿੱਚ ਆਪਣੇ ਬੱਚੇ ਦੀ ਮਦਦ ਕਰ ਸਕਦੇ ਹੋ।
ਸੋਚੋ ਨਾ, ਕਰੋ (Surrey Event)
Buy Your Tickets :- www.tickettailor.com/events/s...
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us!
Негізгі бет Ойын-сауық ਕਿਤੇ ਤੁਹਾਡਾ ਬੱਚਾ ਵੀ STRESS ਵਿੱਚ ਤਾਂ ਨਹੀਂ? | Achieve Happily | Gurikbal Singh
Пікірлер: 47