ਜੇ ਮੈ ਅਪਣਿਆਂ ਨਾਲ ਨਾ ਖੜਿਆਂ ਜੇ ਮੈ ਅਪਣਿਆਂ ਦੀ ਸਾਰ ਨਾ ਲਈ ਤਾ ਫਿਰ ਕੋਣ ਲਵੇਗਾ
ਪੈਸੇ ਦੇਣ ਤੋ ਚੰਗ਼ਾ ਅਜਿਹੇ ਬੱਚਿਆਂ ਦੀ ਮਜਬੂਰੀਆਂ ਜਾਣੋ ਸਮਾ ਜ਼ਰੂਰ ਲੱਗੇਗਾ ਪਰ ਸਹੀ ਸੇਵਾ ਇਹੋ ਹੀ ਹੈ
ਗੁਰਦੁਆਰਾ ਸਾਹਿਬ ਤੋ ਨਮਸਤਕ ਹੋ ਵਾਪਸ ਜਾਣ ਲਈ ਮੋਟਰਸਾਈਕਲ ਸਟਾਟ ਕਰਦਿਆਂ ਧਿਆਨ ਗੁਰਦੁਆਰਾ ਸਾਹਿਬ ਦੇ ਇਕ ਨੁਕਰੇ ਛਾਂ ਹੇਠ ਖੜੇ ਕੁਝ ਵੇਚ ਰਹੇ ਸਰਦਾਰ ਬੱਚੇ ਤੇ ਨਿਗਾਹ ਪਈ
ਪਸੀਨੇ ਨਾਲ ਭਿਜੀ ਹੋਈ ਟੀ ਸਰਟ ਜੋ ਕਿ ਮੈਲੀ ਹੋਈ ਪਾਈ ਸੀ
ਮੈ ਦੇਖ ਅਵਾਜ ਮਾਰੀ,, ਜਲਦੀ ਜਲਦੀ ਬੱਚਾ ਮੇਰੇ ਵੱਲ ਆਇਆਂ ਉਸਨੂੰ ਉਮੀਦ ਹੋਈ ਮੇਰੇ ਤੋ ਖ੍ਰੀਦ ਕਰਨਗੇ ਅੰਕਲ
ਜਦ ਪੁੱਛਿਆ ਕਿ ਵੇਚਦਾ ਪੁੱਤ,,,ਕਹਿੰਦਾ ਡੈਕੁਰੇਸਨ ਬੱਚਿਆਂ ਦੇ ਸਟੀਕਰ ਨੇ ਅੰਕਲ ਜੀ
ਮੈ ਪੁੱਛਿਆ ਕਿਉ ਕੰਮ ਕਰਦਾ ਪੁੱਤ,, ਕਹਿੰਦਾ ਪਾਪਾ ਹੈ ਨਹੀ ਮੰਮੀ ਲੋਕਾ ਦੇ ਘਰਾਂ ਵਿੱਚ ਕੰਮ ਕਰਦੀ ਹੈ
ਜਿਸ ਨਾਲ ਘਰ ਚੱਲਦਾ ਸੀ ਉਹ ਬਿਮਾਰ ਹੋਗੇ ਤੇ ਫਿਰ ਕੰਮ ਤੇ ਨਹੀ ਗਏ
ਹੁਣ ਕਿਰਾਇਆਂ ਦੋ ਮਹੀਨੇ ਦਾ ਦੇਣਾ ਤਾ ਕਰਕੇ ਕੰਮ ਕਰਦਾ ਅੰਕਲ ਜੀ
ਪਹਿਲਾਂ ਮੈ ਸਾਰੇ ਉਸਦੇ ਸਟੀਕਰ ਖ੍ਰੀਦ ਕਰਨਾ ਸਹਿ ਸਮਝਿਆ ਫਿਰ ਮਨ ਵਿੱਚ ਵਿਚਾਰ ਆਇਆ
ਇਸਦਾ ਘਰ ਦਾ ਕਿਰਾਇਆਂ ਇਕੱਠਾ ਜੋ ਹੋ ਗਿਆ ਦੇਕੇ ਇਸਨੂੰ ਪੜਨ ਤੇ ਹੀ ਲਾਇਆ ਜਾਏ
ਬੱਚੇ ਨੂੰ ਡਰਾਵਾਂ ਦੇਣ ਲਈ ਕਿਹਾ,,, ਮੈ ਤੇਰੇ ਘਰ ਜਾਣਾ
ਉਹ ਕਹਿੰਦਾ ਹਾਜੀ ਅੰਕਲ ਜੀ ਤੁਸੀ ਆ ਕੇ ਦੇਖ ਲੋ ਮੈ ਝੂਠ ਨਹੀ ਬੋਲਦਾ
ਘਰ ਜਾਂਦਿਆਂ ਖਾਸੀ ਕਰ ਰਿਹਾ ਸੀ ਬੱਚਾ
ਮੈ ਪੁੱਛਿਆ ਦਵਾਈਆਂ ਨਹੀ ਖਾਦਾ ਪੁੱਤ,,, ਕਹਿੰਦਾ ਪੈਸੇ ਨਹੀ ਹੈਗੇ ਸੀ ਅੰਕਲ
ਵਾਹਿਗੁਰੂ ਵਾਹਿਗੁਰੂ ਕਹਿੰਦਾ ਮੈ ਕੈਮਿਸਟ ਕੋਲ ਰੁਕਿਆਂ ਤੇ ਪਤਾ ਲੱਗਾ ਬੁਖਾਰ ਵੀ ਸੀ ਬੱਚੇ ਨੂੰ
ਦਵਾਈਆਂ ਲੈ ਦਿੱਤੀਆਂ ਫਿਰ ਘਰ ਗੇ
ਮਾ ਵੀ ਮਜਬੂਰ ਸੀ ਇਕ ਕਮਰਾ ਉਥੇ ਹੀ ਬਾਥਰੂਮ ਤੇ ਕਿਚਨ ਸੀ
ਮਾ ਦੱਸਦੀ ਸੀ ਬੱਚੇ ਦੀ ਕਿ ਮੈ ਠੀਕ ਨਾ ਹੋਣ ਕਰਕੇ ਇਸਨੂੰ ਕੰਮ ਕਰਨਾ ਪੈ ਰਿਹਾ ਹੈ
ਘਰ ਦਾ ਕਿਰਾਇਆਂ ਇਕੱਠਾ ਹੋ ਗਿਆ ਵੀਰ ਜੀ
ਸਾਨੂੰ ਤਾ ਗਰੀਬਾ ਨੂੰ ਕੋਈ ਉਧਾਰੇ ਪੈਸੇ ਵੀ ਨਹੀ ਦੇਦਾ
ਬਸ ਫਿਰ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਧਿਆਉਦਿਆ ਮਦਦ ਲਈ ਅੱਗੇ ਵੱਧੇ
ਗੁਰੂ ਦਰ ਵੀ ਦੇਣਾ ਸੀ ਤਾ ਮੈਨੂੰ ਸਬ ਤੋ ਵੱਧੀਆ ਰਸਤਾ ਇਹੋ ਲੱਗਾ ਬਾਕੀ ਵੀਡੀਓ ਵਿੱਚ ਤੁਸੀ ਦੇਖਣਾ
ਮੇਰੀ ਦਿੱਲੋ ਇੱਛਾ ਹੈ ਹਰ ਵੀਰ ਭੈਣ ਭਰਾ ਅਪਣੇ ਅਪਣੇ ਇਲਾਕਿਆਂ ਵਿੱਚ ਅਜਿਹੇ ਪਰਿਵਾਰਾਂ ਦੀ ਮਦਦ ਕਰਿਆ ਕਰੋ ਬਸ ਤੁਹਾਡਾ ਨਿਰਵੈਰੁ ਭਾਈ ਇਹੋ ਚਾਹੁੰਦਾ ਹੈ
ਬਸ ਇਕੋ ਬੇਨਤੀ ਹੈ ਅਪਣਿਆਂ ਦੀ ਬਾਹ ਫੜੋ
ਨਿਰਵੈਰੁ ਸਿਆ ਤੂੰ ਅੱਜ ਦਸਮੇਸ਼ ਪਿਤਾ ਦੀਆਂ ਖੁਸ਼ੀਆਂ ਲੈ ਲਈਆ
ਕਿਸੇ ਤੋ ਪੈਸੇ ਦੀ ਮੰਗ ਨਹੀ ਕਰਦੇ ਅਸੀ ਮਦਦ ਨਹੀ ਸਾਥ ਦੇਣ ਤੇ ਵਿਸ਼ਵਾਸ ਰੱਖਦੇ ਹਾ ਖੁਦ ਕਮਾਉਂਣ ਯੋਗ ਕਰ ਦੇਣਾ ਸਬ ਤੋ ਵੱਡੀ ਸੇਵਾ ਮੰਨਦੇ ਹਾ
ਨਿਰਵੈਰੁ ਸਿਆਂ
070872 87205
#viralreels #nirvair_humanity_club #nirvairhumanityclub #sikh_lives_matter_challenge #sikh #sewa #punjabi #punjabimusic #viralvideoreels
Негізгі бет Ойын-сауық jad ek sardar bacha sticker vech reha si
Пікірлер: 177